ਨਵੀਂ ਦਿੱਲੀ-ਭਾਰਤ ਦੇ ਦੋ ਪ੍ਰਸਿੱਧ ਖਿਡਾਰੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਬੁੱਧਵਾਰ, 20 ਅਗਸਤ ਨੂੰ ਹਾਲ ਹੀ ‘ਚ ਜਾਰੀ ਕੀਤੀ ਗਈ ਆਈਸੀਸੀ ਰੈਂਕਿੰਗ ‘ਚੋਂ ਗਾਇਬ ਹੋ ਗਏ। ਟੈਸਟ ਅਤੇ ਟੀ20I ਤੋਂ ਸੰਨਿਆਸ ਲੈ ਚੁੱਕੇ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਹੁਣ ਆਈਸੀਸੀ ਵਨਡੇ ਰੈਂਕਿੰਗ ‘ਚੋਂ ਵੀ ਹਟਾ ਦਿੱਤਾ ਗਿਆ ਸੀ।
ਇਸ ਤੋਂ ਇਕ ਹਫ਼ਤਾ ਪਹਿਲਾਂ, ਵਨਡੇ ਰੈਂਕਿੰਗ ‘ਚ ਰੋਹਿਤ ਸ਼ਰਮਾ ਦੂਜੇ ਸਥਾਨ ‘ਤੇ ਸਨ ਜਦੋਂ ਕਿ ਵਿਰਾਟ ਕੋਹਲੀ 736 ਅੰਕਾਂ ਨਾਲ ਚੌਥੇ ਸਥਾਨ ‘ਤੇ ਸਨ। ਹਾਲ ਹੀ ‘ਚ ਜਾਰੀ ਕੀਤੀ ਗਈ ਵਨਡੇ ਰੈਂਕਿੰਗ ‘ਚ ਸ਼ੁਭਮਨ ਗਿਲ 756 ਅੰਕਾਂ ਨਾਲ ਪਹਿਲੇ ਸਥਾਨ ‘ਤੇ ਪਹੁੰਚ ਗਏ ਹਨ।
ਮੌਜੂਦਾ ਆਈਸੀਸੀ ਰੈਂਕਿੰਗ ‘ਚ ਬਾਬਰ ਆਜ਼ਮ ਹੁਣ ਦੂਜੇ ਨੰਬਰ ‘ਤੇ ਹਨ। ਟਾਪ 100 ‘ਚ ਵੀ ਰੋਹਿਤ ਅਤੇ ਵਿਰਾਟ ਦਾ ਨਾਂ ਨਾ ਹੋਣ ਕਾਰਨ ਆਈਸੀਸੀ ਸਿਸਟਮ ‘ਚ ਕੋਈ ਗੜਬੜ ਮੰਨੀ ਜਾ ਰਹੀ ਹੈ, ਕਿਉਂਕਿ ਦੋਵੇਂ ਮਹਾਨ ਖਿਡਾਰੀ ਹਾਲੇ ਵੀ ਵਨਡੇ ‘ਚ ਸਰਗਰਮ ਹਨ।
ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੋਹਾਂ ਨੇ ਆਖਰੀ ਵਾਰ ਫ਼ਰਵਰੀ 2025 ‘ਚ ਯੂਏਈ ‘ਚ ਚੈਂਪੀਅਨਜ਼ ਟਰਾਫੀ ‘ਚ ਵਨਡੇ ਮੈਚ ਖੇਡਿਆ ਸੀ। ਰੋਹਿਤ ਨੇ ਟੂਰਨਾਮੈਂਟ ਦੇ ਫਾਈਨਲ ‘ਚ ਇਕ ਸ਼ਾਨਦਾਰ ਪਾਰੀ ਖੇਡੀ ਅਤੇ ਭਾਰਤ ਨੂੰ ਇਕ ਦਹਾਕੇ ‘ਚ ਪਹਿਲੀ ਵਾਰ ਆਈਸੀਸੀ ਵਨਡੇ ਟਰਾਫੀ ਜਿੱਤਵਾਈ।
ਦੂਜੇ ਪਾਸੇ, ਕੋਹਲੀ ਨੇ ਟੂਰਨਾਮੈਂਟ ਦੇ ਗਰੁੱਪ ਪੜਾਅ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੀ ਮੁਸ਼ਕਲ ਹਾਲਾਤ ‘ਚ ਭਾਰਤੀ ਪਾਰੀ ਨੂੰ ਸੰਭਾਲਿਆ ਸੀ, ਜਿੱਥੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੀਆਂ ਟੀਮਾਂ ਨੇ ਭਾਰਤੀ ਟੀਮ ਨੂੰ ਕੜੀ ਟੱਕਰ ਦਿੱਤੀ ਸੀ।
– ਸ਼ੁਭਮਨ ਗਿਲ – ਭਾਰਤ – 784
– ਰੋਹਿਤ ਸ਼ਰਮਾ – ਭਾਰਤ – 756
– ਬਾਬਰ ਆਜ਼ਮ – ਪਾਕਿਸਤਾਨ – 751
– ਵਿਰਾਟ ਕੋਹਲੀ – ਭਾਰਤ – 736
– ਡੇਰਿਲ ਮਿਸ਼ੇਲ – ਨਿਊਜ਼ੀਲੈਂਡ – 720
– ਚਰਿਤ ਅਸਲਾਂਕਾ – ਸ੍ਰੀਲੰਕਾ – 719
– ਹੈਰੀ ਟੈਕਟਰ – ਆਇਰਲੈਂਡ – 708
– ਸ਼੍ਰੇਯਸ ਅਈਅਰ – ਭਾਰਤ – 704
– ਇਬ੍ਰਾਹਿਮ ਜਾਦਰਾਨ – ਅਫਗਾਨਿਸਤਾਨ – 676
– ਕੁਸਲ ਮੇਂਡਿਸ – ਸ੍ਰੀਲੰਕਾ – 669
ਇਹ ਵੀ ਜਾਣਨਾ ਜ਼ਰੂਰੀ ਹੈ ਕਿ 20 ਅਗਸਤ ਨੂੰ ਜਾਰੀ ਕੀਤੀ ਗਈ ਰੈਂਕਿੰਗ ਅਨੁਸਾਰ, ਸ਼ੁਭਮਨ ਗਿਲ ਅਤੇ ਸ਼੍ਰੇਅਸ ਅਈਅਰ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਟਾਪ 10 ਵਿਚ ਸ਼ਾਮਲ ਹੋਣ ਵਾਲੇ ਇਕੱਲੇ ਭਾਰਤੀ ਹਨ।