ਨਵੀਂ ਦਿੱਲੀ – ਮਹਾਰਾਸ਼ਟਰ ਦੇ ਹਿੰਗੋਲੀ ਤੋਂ ਸਾਈਬਰ ਧੋਖਾਧੜੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਵਟ੍ਹਸਐਪ ਰਾਹੀਂ ਆਪਣੇ ਫੋਨ ‘ਤੇ ਵਿਆਹ ਦਾ ਕਾਰਡ ਮਿਲਿਆ। ਕਾਰਡ ਆਮ ਦਿਖਾਈ ਦੇ ਰਿਹਾ ਸੀ ਪਰ ਜਿਵੇਂ ਹੀ ਇਸ ‘ਤੇ ਕਲਿੱਕ ਕੀਤਾ ਗਿਆ, ਪੀੜਤ ਦੇ ਖਾਤੇ ਵਿੱਚੋਂ ਲਗਪਗ 2 ਲੱਖ ਰੁਪਏ ਗਾਇਬ ਹੋ ਗਏ।
ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਸਰਕਾਰੀ ਕਰਮਚਾਰੀ ਨੂੰ 30 ਅਗਸਤ ਨੂੰ ਇੱਕ ਅਣਜਾਣ ਨੰਬਰ ਤੋਂ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਮਿਲਿਆ ਸੀ। ਇਸ ‘ਤੇ ਲਿਖਿਆ ਸੀ, ਤੁਹਾਡਾ ਸਵਾਗਤ ਹੈ। ਵਿਆਹ ਵਿੱਚ ਆਓ। ਪਿਆਰ ਉਹ ਚਾਬੀ ਹੈ ਜੋ ਖੁਸ਼ੀ ਦੇ ਦਰਵਾਜ਼ੇ ਖੋਲ੍ਹਦੀ ਹੈ। ਇਸ ਦੇ ਨਾਲ ਹੀ ਇੱਕ PDF ਫਾਈਲ ਵੀ ਨੱਥੀ ਕੀਤੀ ਗਈ ਸੀ।