ਡੇਰਾ ਬਾਬਾ ਨਾਨਕ – ਰਾਵੀ ਦਰਿਆ ਵਿੱਚ ਵਧੇ ਪਾਣੀ ਕਾਰਨ ਮੰਗਲਵਾਰ ਦੀ ਰਾਤ ਡੇਰਾ ਬਾਬਾ ਨਾਨਕ ਦੇ ਕੌਮਾਂਤਰੀ ਸਰਹੱਦ ਤੇ ਬਣੇ ਸ੍ਰੀ ਕਰਤਾਰਪੁਰ ਕੋਰੀਡੋਰ ਦਰਸ਼ਨ ਸਥਲ ਧੁੱਸੀਂ ਬੰਨ ਟੁੱਟਾ ਟੁੱਟ ਗਿਆ ਹੈ। ਇਸ ਮੌਕੇ ਤੇ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਰਾਵੀ ਦਰਿਆ ਦਾ ਪਾਣੀ ਵਧਣ ਕਾਰਨ ਦਰਸਨ ਸਥਾਲ ਦੇ ਸਾਹਮਣੇ ਲੱਗੀ ਕੰਡਿਆਲੀ ਤਾਰ ਅਤੇ ਸਰਹੱਦ ਤੇ ਬਣਾਏ ਗਏ ਕਰਤਾਰਪੁਰ ਲਾਂਘੇ ਦੇ ਪੁੱਲ ਹੇਠੋਂ ਦੀ ਪਾਣੀ ਤੇਜ ਵਹਾ ਨਾਲ ਨਿਕਲ ਰਿਹਾ ਸੀ ਉੱਥੇ ਪਾਣੀ ਦਾ ਪੱਧਰ ਵਧਣ ਤੇ ਪਾਣੀ ਸਰਹੱਦ ਤੇ ਦੂਰਬੀਨ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਣਾਏ ਗਏ ਦਰਸ਼ਨ ਸਥਲ ਨਾਲ ਬਣੀ ਧੁੱਸੀ ਬੰਨ੍ਹ ਨਾਲ ਪਾਣੀ ਲੱਗ ਗਿਆ ਸੀ ਅਤੇ ਰਾਤ ਵੇਲੇ ਜਦੋਂ ਲੋਕ ਦਰਸ਼ਨ ਸੰਸਥਾ ਦੇ ਨਾਲ ਕਰਤਾਰਪੁਰ ਲਾਂਘੇ ਦੇ ਪੁੱਲ ਹੇਠ ਬਚਾਅ ਲਈ ਮਿੱਟੀ ਦੀਆਂ ਬੋਰੀਆਂ ਲਗਾ ਰਹੇ ਸਨ ਕਿ ਰਾਤ ਸਵਾ ਇਕ ਵਜੇ ਦੇ ਕਰੀਬ ਰਾਵੀ ਦੇ ਪਾਣੀ ਕਾਰਨ ਪੁਲ ਹੇਠਾਂ ਬਣੀ ਧੁੱਸੀ ਵਿੱਚ ਕਰੀਬ 10 ਫੁੱਟ ਚੌੜਾ ਪਾੜ ਪੈ ਗਿਆ ਅਤੇ ਪਾਣੀ ਦੀ ਤੇਜ਼ ਵਹਾਂ ਨੇ ਦਰਸ਼ਨ ਸਥਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਕੇ ਵੱਡੀ ਢਾਹ ਲਾਈ । ਇਸ ਤੋਂ ਇਲਾਵਾ ਰਾਵੀ ਦੇ ਪਾਣੀ ਨਾਲ ਸੋਮਵਾਰ ਨੂੰ ਪੰਸਜਰ ਟਰਮੀਨਲ ਦੇ ਬਾਹਰ ਲਗਾਈਆਂ ਗਈਆਂ ਬੋਰੀਆਂ ਵੀ ਪਾਣੀ ਦੇ ਵਹਾ ਅੱਗੇ ਟਿੱਕ ਨਾ ਸਕੀਆਂ ਅਤੇ ਪਾਣੀ ਟਰਮੀਨਲ ਵਿੱਚ ਦਾਖਿਲ ਹੋਣ ਤੋਂ ਇਲਾਵਾ ਪੱਖੋਕੇ ਟਾਹਲੀ ਸਾਹਿਬ ਅਤੇ ਡੇਰਾ ਬਾਬਾ ਨਾਨਕ ਵਿੱਚ ਪਾਣੀ ਵੱਡੇ ਪੱਧਰ ਤੇ ਖੜਾ ਗਿਆ ਹੈ।
ਪਾਣੀ ਦਾ ਪੱਧਰ ਵਧਣ ਨਾਲ ਪਿੰਡ ਪੱਖੋਕੇ ਟਾਹਲੀ ਸਾਹਿਬ, ਸਾਧਾਂਵਾਲੀ, ਮਾਨ ਅਤੇ ਹਰਵਾਲ ਪਿੰਡਾਂ ਵਿੱਚ ਪਾਣੀ ਵੜ ਜਾਣ ਕਾਰਨ ਹਰੂਵਾਲ ਤੋਂ ਸਾਧਾਂਵਾਲੀ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀ ਲਿੰਕ ਸੜਕ ਦਾ ਸੰਪਰਕ ਟੁੱਟ ਚੁੱਕਾ ਹੈ।
ਇਸ ਮੌਕੇ ਤੇ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਐਮ ਸੀ ਤੇ ਕਿਸਾਨ ਆਗੂ ਗੁਰਨਾਮ ਸਿੰਘ , ਮਨਮੋਹਨ ਸਿੰਘ ਪੱਖੋਕੇ, ਮਨਦੀਪ ਸਿੰਘ, ਸੁਖਦੇਵ ਸਿੰਘ ਆਦਿ ਨੇ ਦੱਸਿਆ ਕਿ ਸਵਾ ਇਕ ਵਜੇ ਟੁੱਟੇ ਰਾਵੀ ਦਾ ਬੰਨ ਦੇ ਪਾਣੀ ਕਾਰਨ ਪਿੰਡ ਪੱਖੋਕੇ ਟਾਹਲੀ ਸਾਹਿਬ ਰਾਵੀ ਦੇ ਪਾਣੀ ਵਿੱਚ ਡੁੱਬ ਗਿਆ ਹੈ ਉਹਨਾਂ ਕਿਹਾ ਕਿ ਅਤੇ ਖੇਤਾਂ ਵਿੱਚ ਵੱਡੇ ਪੱਧਰ ਤੇ ਪਾਣੀ ਖੜਾ ਹੋਣ ਕਾਰਨ ਉਹਨਾਂ ਦੀਆਂ ਗੋਭੀ ਦੀਆਂ ਫਸਲਾਂ, ਮੋਟਰਾਂ ਵਾਲੇ ਕਮਰੇ ਡੁੱਬ ਗਏ ਹਨ ਉਹਨਾਂ ਕਿਹਾ ਕਿ ਲੋਕਾਂ ਦੇ ਤੂੜੀ ਵਾਲੇ ਮੂਸਲ ਵੀ ਪਾਣੀ ਵਿੱਚ ਤੈਰ ਰਹੇ ਹਨ। ਉਹਨਾਂ ਦੱਸਿਆ ਕਿ ਰਾਵੀ ਦਾ ਪਾਣੀ ਧੁੱਸੀ ਬੰਨ੍ਹ ਦੇ ਉੱਪਰੋਂ ਦੀ ਵਹਿ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਇਸ ਵਾਰ 1988 ਦੇ ਹੜ੍ਹਾਂ ਵਰਗਾ ਮਾਹੌਲ ਬਣ ਗਿਆ ਹੈ।