ਉਤਰਾਖੰਡ ‘ਚ ਮੌਸਮ ਦੀ ਕਰਵਟ, ਗੰਗੋਤਰੀ ਤੇ ਯਮੁਨੋਤਰੀ ਧਾਮ ਨਾਲ ਲੱਗਦੀਆਂ ਚੋਟੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੀਆਂ

ਉੱਤਰਕਾਸ਼ੀ- ਲਗਾਤਾਰ ਮੀਂਹ ਕਾਰਨ ਗੰਗੋਤਰੀ ਤੇ ਯਮੁਨੋਤਰੀ ਧਾਮ ਨਾਲ ਲੱਗਦੀਆਂ ਉੱਚੀਆਂ ਚੋਟੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕ ਗਈਆਂ ਹਨ। ਇਸ ਦੇ ਨਾਲ ਹੀ ਹੇਠਲੇ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਠੰਢ ਵਧ ਗਈ ਹੈ। ਦਰਅਸਲ ਆਮ ਤੌਰ ‘ਤੇ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਤੋਂ ਗੰਗੋਤਰੀ ਅਤੇ ਯਮੁਨੋਤਰੀ ਧਾਮ ਨਾਲ ਲੱਗਦੀਆਂ ਚੋਟੀਆਂ ‘ਤੇ ਬਰਫ਼ਬਾਰੀ ਸ਼ੁਰੂ ਹੋ ਜਾਂਦੀ ਹੈ। ਪਰ ਇਸ ਮਾੌਸੂਨ ਦੇ ਮੌਸਮ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ।

ਮੰਗਲਵਾਰ ਨੂੰ ਗੰਗੋਤਰੀ ਧਾਮ ਵਿੱਚ ਵੱਧ ਤੋਂ ਵੱਧ ਤਾਪਮਾਨ ਤਿੰਨ ਅਤੇ ਘੱਟੋ-ਘੱਟ ਇੱਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਯਮੁਨੋਤਰੀ ਧਾਮ ਵਿੱਚ ਵੱਧ ਤੋਂ ਵੱਧ ਚਾਰ ਅਤੇ ਘੱਟੋ-ਘੱਟ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਚਾਈ ਵਾਲੇ ਖੇਤਰਾਂ ਵਿੱਚ ਬਰਫ਼ਬਾਰੀ ਕਾਰਨ ਹੇਠਲੀਆਂ ਘਾਟੀਆਂ ਵਿੱਚ ਵੀ ਠੰਢ ਦੀ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ।

ਗੰਗੋਤਰੀ ਨੈਸ਼ਨਲ ਪਾਰਕ ਦੇ ਪ੍ਰਵੇਸ਼ ਦੁਆਰ, ਕਾਂਖੂ ਬੈਰੀਅਰ ‘ਤੇ ਤਾਇਨਾਤ ਜੰਗਲਾਤ ਇੰਸਪੈਕਟਰ ਰਾਜਬੀਰ ਰਾਵਤ ਨੇ ਕਿਹਾ ਕਿ ਉੱਚੀਆਂ ਚੋਟੀਆਂ ‘ਤੇ ਬਰਫ਼ਬਾਰੀ ਕਾਰਨ ਧਾਮ ਵਿੱਚ ਵੀ ਠੰਢ ਵਧ ਗਈ ਹੈ।