ਜਲੰਧਰ (ਪੂਜਾ ਸ਼ਰਮਾ) ਸ਼ਹਿਰ ਦੇ ਵਿੱਚ ਨਾਜਾਇਜ਼ ਉਸਾਰੀਆਂ ਦਾ ਕੰਮ ਰੁਕਣ ਤੇ ਹੀ ਨਹੀਂ ਆ ਰਿਹਾ ਨਗਰ ਨਿਗਮ ਅਧੀਨ ਆਉਂਦੇ ਇਲਾਕਿਆਂ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਦੀਆਂ ਦਿਖਾਈ ਦੇ ਰਹੀਆਂ ਹਨ। ਇੱਕ ਤਾਜ਼ਾ ਮਾਮਲਾ ਕਾਰ ਬਾਜ਼ਾਰ ਦੇ ਵਿੱਚ ਨਜਾਇਜ਼ ਉਸਾਰੀਆਂ ਦੀ ਭਰਮਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਉਸਾਰੀ ਦਾ ਨਿਰਮਾਣ ਬਿਲਡਿੰਗ ਮਾਲਿਕ ਵੱਲੋਂ ਨਗਰ ਨਿਗਮ ਜਲੰਧਰ ਵੱਲੋਂ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ। ਜਿਸ ਕਰਕੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਦੇ ਰੈਵੀਨਿਊ ਦਾ ਸਿੱਧਾ ਨੁਕਸਾਨ ਹੋ ਰਿਹਾ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮਾਲਕ ਦਾ ਕਹਿਣਾ ਹੈ ਕਿ ਉਸ ਦੀ ਉਸਾਰੀ ਜੋ ਕਿ ਪੁਰਾਣੀ ਸੀ ਅਤੇ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਗਈ ਹੈ ਪਰ ਸੂਤਰ ਦੱਸਦੇ ਹਨ ਕਿ ਉਸਾਰੀ ਇੱਕ ਮੰਜਲੀ ਸੀ ਜਿਸ ਨੂੰ ਤਿੰਨ ਮੰਜਲੀ ਕਰ ਦਿੱਤਾ ਗਿਆ ਹੈ। ਹੁਣ ਸਵਾਲ ਨਿਗਮ ਦੇ ਅਧਿਕਾਰੀਆਂ ਦੀ ਕਾਰਵਾਈ ਤੇ ਉੱਠਦਾ ਹੈ। ਕਿ ਆਮ ਲੋਕਾਂ ਤੇ ਤਾਂ ਤੁਰੰਤ ਕਾਰਵਾਈ ਹੋ ਜਾਂਦੀ ਹੈ। ਪਰ ਵੱਡੇ ਨਿਰਮਾਨਾਂ ਤੇ ਚੁੱਪ ਰਹਿਣਾ ਕਿਤੇ ਨਾ ਕਿਤੇ ਮਿਲੀ ਭੁਗਤ ਦੀ ਨਿਸ਼ਾਨੀ ਹੈ ਹੁਣ ਇਹ ਵੀ ਦੱਸਣ ਯੋਗ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਤੱਕ ਦਿੱਤੀ ਗਈ ਹੈ। ਅਤੇ ਉੱਚ ਅਧਿਕਾਰੀਆਂ ਨੇ ਭਰੋਸਾ ਦਵਾਇਆ ਹੈ ਕਿ ਇਸ ਦੇ ਉੱਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਏਗੀ।
Keywords: Punjab Construction News, Illegal Building Activities Punjab, Unauthorized Development, Encroachments in Punjab