ਪਟਨਾ ਸਿਟੀ- ਬਿਹਾਰ ’ਚ ਪਟਨਾ ਸਿਟੀ ਸਥਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਫ਼ਤਰ ’ਚ ਐਤਵਾਰ ਦੁਪਹਿਰ ਆਈ ਇਕ ਈ-ਮੇਲ ਨਾਲ ਹੜਕੰਪ ਮਚ ਗਿਆ। ਇਹ ਸੁਨੇਹਾ ਸੋਮਵਾਰ ਨੂੰ ਦੇਖਿਆ ਗਿਆ। ਮੇਲ ’ਚ ਲਿਖਿਆ ਸੀ ਕਿ ਗੁਰਦੁਆਰੇ ਦੇ ਲੰਗਰ ਹਾਲ ’ਚ ਚਾਰ ਆਰਡੀਐਕਸ ਆਧਾਰਿਤ ਆਈਈਡੀ ਮੌਜੂਦ ਹਨ।
ਧਮਾਕੇ ਤੋਂ ਪਹਿਲਾਂ ਵੀਵੀਆਈਪੀ ਤੇ ਮੁਲਾਜ਼ਮਾਂ ਨੂੰ ਤੁਰੰਤ ਬਾਹਰ ਕੱਢੋ। ਤਖ਼ਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਈ ਮੇਲ ਦੇ ਸਬੰਧ ’ਚ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।
ਮੇਲ ਭੇਜਣ ਵਾਲੇ ਨੇ ਪਾਕਿਸਤਾਨ ਆਈਐੱਸਆਈ ਜ਼ਿੰਦਾਬਾਦ ਤੋਂ ਬਾਅਦ ਵਾਨਿਯਾਰ ਪੁਨਡੇ ਰਾਮਾਦੌਸ ਲਿਖਿਆ ਹੈ। ਮੇਲ ’ਚ ਕਈ ਹੋਰ ਗੱਲਾਂ ਵੀ ਲਿਖੀਆਂ ਗਈਆਂ ਹਨ। ਪਟਨਾ ਸਿਟੀ ਦੇ ਡੀਐੱਸਪੀ-2 ਗੌਰਵ ਕੁਮਾਰ ਨੇ ਕਿਹਾ ਕਿ ਸ਼ੱਕੀ ਮੇਲ ਦੀ ਜਾਂਚ ਸਾਈਬਰ ਸੈੱਲ ਤੋਂ ਕਰਵਾਈ ਜਾ ਰਹੀ ਹੈ।