ਕਾਠਮੰਡੂ – ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਜਿਨ੍ਹਾਂ ਵਿਦੇਸ਼ੀ ਲੋਕਾਂ ਦਾ ਵੀਜ਼ਾ ਅੱਠ ਸਤੰਬਰ ਤੋਂ ਬਾਅਦ ਖ਼ਤਮ ਹੋ ਗਿਆ ਹੈ ਤੇ ਜਿਹੜੇ ਨੇਪਾਲ ’ਚ ਰਹਿ ਰਹੇ ਹਨ, ਉਹ ਬਗ਼ੈਰ ਕਿਸੇ ਫ਼ੀਸ ਦੇ ਨਿਕਾਸ ਪਰਮਿਟ ਹਾਸਲ ਕਰ ਸਕਦੇ ਹਨ। ਵਿਭਾਗ ਨੇ ਇਕ ਸਰਕੂਲਰ ਜਾਰੀ ਕਰ ਕੇ ਕਿਹਾ ਹੈ ਕਿ ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ ਅੱਠ ਸਤੰਬਰ ਤੱਕ ਸੀ ਤੇ ਕਰਫਿਊ ਦੌਰਾਨ ਉਹ ਥਾਂ-ਥਾਂ ਫਸੇ ਰਹੇ, ਉਨ੍ਹਾਂ ਨੂੰ ਸਬੰਧਤ ਥਾਵਾਂ ’ਤੋਂ ਇਮੀਗ੍ਰੇਸ਼ਨ ਦਫ਼ਤਰਾਂ ਤੋਂ ਬਗ਼ੈਰ ਕਿਸੇ ਵਾਧੂ ਫੀਸ ਦੇ ਨਿਕਾਸ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਟ੍ਰਾਂਸਫਰ ਦੀ ਵੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਦਾ ਅਸ਼ਾਂਤੀ ਦੇ ਮਾਹੌਲ ’ਚ ਪਾਸਪੋਰਟ ਗੁਆਚ ਗਿਆ ਹੈ ਤੇ ਉਨ੍ਹਾਂ ਆਪਣੇ ਦੇਸ਼ ਦੀਆਂ ਅੰਬੈਸੀਆਂ ਤੋਂ ਯਾਤਰਾ ਦਸਤਾਵੇਜ਼ ਜਾਂ ਐਮਰਜੈਂਸੀ ਪਾਸਪੋਰਟ ਹਾਸਲ ਕਰ ਲਿਆ ਹੈ।
ਨੇਪਾਲ ਨੇ ਵਿਦੇਸ਼ੀਆਂ ਨੂੰ ਰਾਹਤ ਦੇਣ ਲਈ ਵੀਜ਼ਾ ਨਿਯਮਾਂ ‘ਚ ਦਿੱਤੀ ਢਿੱਲ, ਵਿਦੇਸ਼ੀ ਨਾਗਰਿਕਾਂ ਲਈ ਸ਼ੁਰੂ ਕੀਤੀ ਵੀਜ਼ਾ ਟ੍ਰਾਂਸਫਰ ਸਹੂਲਤ
