ਮਾਤਾ ਵੈਸ਼ਨੋ ਦੇਵੀ ਦੇ ਯਾਤਰਾ ਮਾਰਗ ’ਤੇ ਮੁੜ ਖਿਸਕੀ ਜ਼ਮੀਨ, 16 ਤੋਂ ਯਾਤਰਾ ਸ਼ੁਰੂ ਹੋਣ ਦੀ ਉਮੀਦ

ਕਟੜਾ – ਸ਼ਨਿਚਰਵਾਰ ਰਾਤ ਭਾਰੀ ਬਾਰਿਸ਼ ਕਾਰਨ ਮਾਤਾ ਵੈਸ਼ਨੋ ਦੇਵੀ ਮਾਰਗ ’ਤੇ ਸਾਂਝੀ ਛੱਤ ਇਲਾਕੇ ’ਚ ਜ਼ਮੀਨ ਖਿਸਕ ਗਈ ਜਿਸ ਨਾਲ ਪੱਥਰ ਅਤੇ ਮਲਬਾ ਸੜਕ ’ਤੇ ਆ ਗਿਆ ਹੈ। ਇਸ ਕਾਰਨ ਐਤਵਾਰ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਨਹੀਂ ਹੋ ਸਕੀ ਜਿਸ ਨਾਲ ਭਗਤਾਂ ਵਿਚ ਨਿਰਾਸ਼ਾ ਦੇਖੀ ਗਈ। ਦਿਨ ਭਰ ਯਾਤਰਾ ਦੇ ਪ੍ਰਵੇਸ਼ ਦੁਆਰ ਦਰਸ਼ਨੀ ਡਿਓੜੀ ’ਤੇ ਸ਼ਰਧਾਲੂ ਬੈਠੇ ਰਹੇ। ਮਾਰਗ ਤੋਂ ਮਲਬਾ ਹਟਾਉਣ ਲਈ ਜੰਗੀ ਪੱਧਰ ’ਤੇ ਕੰਮ ਜਾਰੀ ਹੈ। ਇਸ ਤਰ੍ਹਾਂ 20ਵੇਂ ਦਿਨ ਵੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਰੁਕੀ ਰਹੀ। ਜੇਕਰ ਮੌਸਮ ਸਾਫ਼ ਰਿਹਾ ਤਾਂ 16 ਸਤੰਬਰ ਨੂੰ ਯਾਤਰਾ ਸੁਚਾਰੂ ਹੋ ਸਕਦੀ ਹੈ।