ਸੇਵਾ ਭਾਵਨਾ

ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹ ਕਿਸੇ ਤੋਂ ਛਿਪੇ ਹੋਏ ਨਹੀਂ ਹਨ। ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਫਸਲਾਂ ਦੀ ਤਬਾਹੀ ਤੇ ਉਹਨਾਂ ਦੀ ਮੌਜੂਦਾ ਹਾਲਾਤ ਜੱਗ ਜਾਹਿਰ ਹਨ। ਦਰਿਆਵਾਂ ਵਿੱਚ ਪਾਣੀ ਦੇ ਵੱਧਣ ਨਾਲ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ ਹੈ। ਉਸ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਹੈ। ਪਰ ਪੰਜਾਬ ਦੇ ਨੌਜਵਾਨ ਉਹਨਾਂ ਬੇਸਹਾਰਾ ਲੋਕਾ ਦਾ ਦਰਦ ਵੰਡਾਉਣ ਲਈ ਅੱਗੇ ਆਏ , ਜਿਸ ਕੋਲੋਂ ਜਿੰਨੀ ਹੋ ਸਕਦੀ ਸੀ?? ਉਸ ਨੇ ਆਪਣੇ ਹਿਸਾਬ ਨਾਲ ਪੂਰਾ ਸਹਿਯੋਗ ਦਿੱਤਾ ਹੈ।ਚਾਹੇ ਉਹ ਪਸ਼ੂਆਂ ਦਾ ਚਾਰਾ ਹੋਵੇ ਜਾਂ ਕਿਸੇ ਬੇਸਹਾਰਾ ਦਾ ਸਹਾਰਾ ਚਾਹੇ ਰਾਸ਼ਣ, ਪਾਣੀ ਦਵਾਈਆਂ,ਲੋੜ ਅਨੁਸਾਰ ਜੋ ਚਾਹੀਦਾ ਹੋਵੇ। ਇੱਕ ਜੁੱਟ ਹੋ ਕੇ ਆਪਣਾ ਯੋਗਦਾਨ ਪਾਇਆ ਸਾਨੂੰ ਮਾਣ ਹੈ ਪੰਜਾਬ ਦੇ ਪੁੱਤ ਭਰਾਵਾਂ ਉਤੇ,, ਜਿਹਨਾਂ ਨੂੰ ਹਮੇਸ਼ਾ ਸਮੇਂ ਸਮੇਂ ਉਤੇ ਬਦਨਾਮ ਕੀਤਾ ਜਾਂਦਾ ਹੈ। ਕੁੱਝ ਗ਼ਲਤ ਅਨਸਰਾਂ ਵੱਲੋਂ ਪਰ ਇਹਨਾਂ ਸ਼ਾਬਤ ਕਰ ਦਿੱਤਾ ਤੁਸੀਂ ਚਾਹੇ ਸੋ ਕਹੋ ਅਸੀਂ ਆਪਣੇ ਪੰਜਾਬ ਦੇ ਪੰਜਾਬੀਆਂ ਲਈ ਨਾਲ ਖੜੇ ਹਾਂ। ਇਸ ਆਫ਼ਤਾਂ ਵਿੱਚ ਸਾਡੇ ਪੰਜਾਬ ਦੇ ਕਈ ਸਿਤਾਰੇ ਉੱਭਰ ਕੇ ਸਾਹਮਣੇ ਆਏ ਜਿਹਨਾਂ ਹਰ ਮੁਮਕਿਨ ਸਹਾਇਤਾ ਕੀਤੀ ਤੇ ਜੀਅ ਜਾਨ ਤੋਂ ਲੱਗੇ ਹੋਏ ਹਨ। ਆਪਣੇ ਭੈਣ ਭਰਾਵਾਂ ਨਾਲ ਉਹਨਾਂ ਦਾ ਦੱਖ ਦਰਦ ਵੰਡਾਉਣ ਲਈ ਇਹ ਬੜੇ ਮਾਣ ਵਾਲੀ ਗੱਲ ਹੈ,ਕਿ ਉਹ ਜਮੀਨ ਲੈਵਲ ਦੇ ਉੱਤਰ ਕੇ ਕੰਮ ਕਰ ਰਹੇ ਹਨ ਤੇ ਲੋਕਾਂ ਦਾ ਦੁੱਖ ਦਰਦ ਵੰਡਾ ਰਹੇ ਹਨ। ਧੰਨਵਾਦ ਉਹਨਾਂ ਸਾਰੇ ਸਹਿਯੋਗੀਆਂ ਦਾ ਜਿਹਨਾਂ ਪੂਰਾ ਜ਼ੋਰ ਲਾਇਆ ਹੋਇਆ ਹੈ, ਫੇਰ ਤੋਂ ਉਹਨਾਂ ਪਿੰਡਾ ਸ਼ਹਿਰਾਂ ਨੂੰ ਖੁਸ਼ਹਾਲ ਬਣਾਉਣ ਲਈ ਜਿਹਨਾਂ ਦੇ ਇਸ ਆਫ਼ਤਾਂ ਨਾਲ ਨੁਕਸਾਨ ਹੋਇਆ ਹੈ।ਨਾਮੀ ਕਲਾਕਾਰਾਂ ਨੇ ਇਸ ਆਫ਼ਤਾਂ ਵਿੱਚ ਅੱਗੇ ਆ ਕੇ ਆਪਣਾ ਪੰਜਾਬ ਪ੍ਰਤੀ ਪਿਆਰ ਪ੍ਰਸਤੁਤ ਕੀਤਾ ਹੈ। ਸਾਰੇ ਕਲਾਕਾਰ, ਫਿਲਮੀ ਸਿਤਾਰਿਆਂ ਦਾ ਫੇਰ ਤੋਂ ਧੰਨਵਾਦ ਜਿਹਨਾਂ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦਾ ਸਾਥ ਦਿੱਤਾ ਹੈ।