ਨੇਪਾਲ ਵਿੱਚ ਹਿੰਸਾ

ਨੇਪਾਲ ਵਿੱਚ ਵਾਪਰੀ ਉਥਲ-ਪੁਥਲ ਨੂੰ ਸੋਸ਼ਲ ਮੀਡੀਆ ਤੇ ਵੱਖ ਵੱਖ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਹੈ। ਤਕਰੀਬਨ ਸਭ ਨੇ ਇਸ ਨੂੰ ਨੇਪਾਲ ਵਿੱਚ  ਸੋਸ਼ਲ ਮੀਡੀਆ ਤੇ ਲਾਏ ਗਏ ਬੈਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਪਰ ਇੱਕ ਹੋਰ ਨਜ਼ਰੀਆ ਹੈ ਜਿਸ ਵੱਲ ਧਿਆਨ ਦੇਣਾ ਬਣਦਾ ਹੈ। ਕਿ ਕੀ ਸੱਚਮੁੱਚ ਇਹ ਸੋਸ਼ਲ ਮੀਡੀਆ ਤੇ ਲੱਗਾ ਬੈਨ ਹੀ ਇੱਕ ਕਾਰਣ ਹੈ ਜਾਂ ਕਿਸੇ ਹੋਰ ਵਰਤਾਰੇ ਨੇ ਵੀ ਇਸ ਵਿੱਚ ਆਪਣਾ ਕਿਰਦਾਰ ਨਿਭਾਇਆ ਹੈ। ਕੌਮਾਂਤਰੀ ਤੌਰ ਤੇ ਅਮਰੀਕਾ, ਰੂਸ ਅਤੇ ਚੀਨ, ਅੱਜ ਦੇ ਸਮੇਂ ਵਿੱਚ ਪ੍ਭਾਵੀ ਵਿਸ਼ਵ ਸ਼ਕਤੀਆਂ ਹਨ। ਰੂਸ ਕੁੱਝ ਕਮਜ਼ੋਰ ਪੈ ਗਿਆ ਹੈ ਤੇ ਸਿੱਧੀ ਟੱਕਰ ਚੀਨ ਅਤੇ ਅਮਰੀਕਾ ਵਿੱਚ ਹੈ। ਭਾਰਤ ਇੱਕ ਉਭਰ ਰਹੀ ਸ਼ਕਤੀ ਅਤੇ ਮੰਡੀ ਹੈ। ਜਿਸ ਤੇ ਅਮਰੀਕੀ ਸਰਮਾਏਦਾਰੀ ਦੀ ਪੈਨੀ ਨਜ਼ਰ ਹੈ, ਜੋ ਸਿੱਧੇ ਤੌਰ ਤੇ ਚੀਨ ਲਈ ਵੀ ਖਤਰਾ ਸਮਝੀ ਜਾਂਦੀ ਹੈ। ਸੋ ਇਸ ਨੂੰ ਸੀਮਤ ਕਰਨ ਲਈ ਪਹਿਲਾਂ ਸ੍ਰੀ ਲੰਕਾ ਵਿੱਚ ਉਥਲ-ਪੁਥਲ ਹੋਈ, ਫਿਰ ਬੰਗਲਾਦੇਸ਼ ਵਿੱਚ। ਇੰਨ੍ਹਾਂ ਦੋਨਾਂ ਦੇਸ਼ਾਂ ਵਿੱਚੋਂ ਭਾਰਤੀ ਪ੍ਰਭਾਵ ਘਟਾ ਕੇ ਚੀਨ ਨੇ ਇੰਨ੍ਹਾਂ ਦੋਨਾਂ ਦੇਸ਼ਾਂ ਨੂੰ ਕਰਜ਼ੇ ਦੇ ਜੰਜਾਲ਼ ਵਿੱਚ ਫਸਾ ਆਪਣੇ ਪ੍ਰਭਾਵ ਅਧੀਨ ਕਰ ਲਿਆ। ਪਰ ਅਮਰੀਕਾ ਦੇ ਆਪਣੇ ਚੈਨਲ ਨੇ ਵੀ ਇੱਥੇ ਆਪਣੇ ਪੈਰ ਜਮਾ ਲਏ ਹਨ (ਜਿਵੇਂ ਬੰਗਲਾ ਦੇਸ਼ ਵਿੱਚ ਪਾਕਿਸਤਾਨ ਰਾਹੀਂ ) ਪਾਕਿਸਤਾਨ ਨੂੰ ਵੀ ਚੀਨ ਨੇ ਆਪਣੇ ਕਰਜ਼ੇ ਦੇ ਜੰਜਾਲ਼ ਵਿੱਚ ਫਸਾ ਆਪਣਾ ਪ੍ਰਭਾਵ ਵਧਾ ਲਿਆ। ਪਰ ਚੀਨ ਦਾ ਇਹ ਪ੍ਰਭਾਵ ਅਮਰੀਕਾ ਨੂੰ ਕਦੋਂ ਰਾਸ ਆ ਸਕਦਾ ਹੈ ਸੋ ਹੁਣ ਉਸਨੇ ਪਾਕਿਸਤਾਨੀ ਫੌਜ ਨੂੰ ਸਿੱਧਾ ਆਪਣੇ ਪ੍ਰਭਾਵ ਹੇਠ ਲੈ ਕੇ ਚੀਨ ਨੂੰ ਪਟਕਣੀ ਦਿੱਤੀ ਹੈ। ਹੁਣ ਨੇਪਾਲ ਵਿੱਚ ਵੀ ਦੇਖਣਾ ਹੋਵੇਗਾ ਕਿ ਚੀਨ ਨੇ ਭਾਰਤ ਦਾ ਰਸੂਖ ਘਟਾਉਣ ਲਈ ਨੇਪਾਲ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ , ਭਾਰਤੀ ਅਤੇ ਨੇਪਾਲੀ ਰਸੂਖ ਦੇ ਨਾਲ਼ ਨਾਲ਼ ਚੀਨੀ ਪ੍ਭਾਵ ਨੂੰ ਤ੍ਰੇੜਨ ਦਾ ਚੱਕਰ ਚਲਾ ਰੱਖਿਆ ਹੈ। ਚੀਨ ਭੁਟਾਨ ਵਿੱਚ ਵੀ ਘੁਸਪੈਠ ਕਰ ਰਿਹਾ ਹੈ। ਹੋ ਸਕਦਾ ਹੈ ਚੀਨੀ ਰਸੂਖ ਨੂੰ ਘੱਟ ਕਰਨ ਅਤੇ ਭਾਰਤ ਉੱਤੇ ਟੈਰਿਫ ਥੋਪਣ ਉਪਰੰਤ ਭਾਰਤ ਨੂੰ ਚੇਤਾਵਨੀ ਦੇਣ ਲਈ ਇਹ (ਨੇਪਾਲੀ ਉਥਲ-ਪੁਥਲ ) ਅਮਰੀਕਾ ਦੀ ਹੀ ਕੋਈ ਸੋਚੀ ਸਮਝੀ ਚਾਲ ਹੋਵੇ। ਦੂਜੇ ਪਾਸੇ ਫਰਾਂਸ ਦੇ ਹਾਲਾਤ ਵੀ ਇਸੇ ਰਾਹ ਤੁਰ ਪਏ ਹਨ। ਕਿਉੰਕੇ ਦੂਜੀਆਂ UNO ਵਿੱਚ ਵੀਟੋ ਪਾਵਰ ਵਾਲ਼ਾ ਬ੍ਰਿਟੇਨ ਤਾਂ ਹੈ ਹੀ ਅਮਰੀਕਾ ਨਾਲ਼। ਰੂਸ ਨੂੰ ਯੂਕ੍ਰੇਨ ਵਿੱਚ ਉਲਝਾ ਕਿ ਉਸਨੂੰ ਕਮਜੋਰ ਕਰਨ ਦੀ ਸਾਜਿਸ਼ ਸਿਖਰ ਤੇ ਹੈ। ਚੀਨ ਨਾਲ਼ ਹਾਲੇ ਅਮਰੀਕਾ ਸਿੱਧਾ ਨਹੀਂ ਉਲਝੇਗਾ। ਬਾਕੀ ਰਹਿ ਗਿਆ ਫਰਾਂਸ, ਉੱਥੇ ਵੀ ਤਾਜ਼ਾ ਹਾਲਾਤ ਇਸੇ ਸਾਜਿਸ਼ ਵੱਲ ਇਸ਼ਾਰਾ ਕਰ ਰਹੇ ਜਾਪਦੇ ਹਨ। ਨੇਪਾਲ ਵਿੱਚ ਨੌਜਵਾਨ ਰਾਤੋ-ਰਾਤ ਸੰਗਠਿਤ ਨਹੀਂ ਹੋਏ ਹੋਣਗੇ, ਜਰੂਰ ਕੁੱਝ ਅਰਸਾ ਪਹਿਲਾਂ ਤੋਂ ਇਸ ਸਾਜਿਸ਼ ਦਾ ਆਧਾਰ ਤਿਆਰ ਕੀਤਾ ਗਿਆ ਹੋਵੇਗਾ। ਜੋ ਅੱਜ ਨੇਪਾਲ ਇੱਕਦਮ ਇਸ ਅਫਰਾ-ਤਫਰੀ ਦਾ ਸ਼ਿਕਾਰ ਹੋਇਆ ਹੈ ਨੇਪਾਲ ਦੇ ਅਜੋਕੇ ਹਾਲਾਤ ਭਾਰਤ ਲਈ ਵੀ ਚੇਤਾਵਨੀ ਹਨ। ਕਨਸੋਆਂ ਹਨ ਭਾਰਤ ਸਰਕਾਰ ਦੇ ਅੰਦਰੂਨੀ ਤਾਰ ਅਮਰੀਕਾ ਨਾਲ਼ ਸੁਲਹ ਸਫਾਈ ਲਈ ਪੂਰੀ ਤਰ੍ਹਾਂ ਨਾਲ਼ ਸਰਗਰਮ ਹਨ। ਹੁਣ ਸਰਗਰਮੀ ਹੋਰ ਤੇਜ ਹੋ ਜਾਵੇਗੀ।