ਢਾਕਾ – ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਗਲੇ ਸਾਲ ਫਰਵਰੀ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਵੋਟਿੰਗ ਨਹੀਂ ਕਰ ਸਕਣਗੇ। ਅਸਲ ਵਿਚ ਉਨ੍ਹਾਂ ਦੀ ਕੌਮੀ ਸ਼ਨਾਖ਼ਤ ਨੂੰ ਬਲਾਕ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਦੇ ਸੀਨੀਅਰ ਸਕੱਤਰ ਅਖਤਰ ਅਹਿਮਦ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਦੇਸ਼ ਤੇ ਵਿਦੇਸ਼ ਦੋਵਾਂ ਥਾਵਾਂ ’ਤੇ ਮਤਦਾਨ ਦੀ ਇਜਾਜ਼ਤ ਹੋਵੇਗੀ। ਵਿਦੇਸ਼ ਵਿਚ ਰਹਿਣ ਵਾਲੇ ਬੰਗਲਾਦੇਸ਼ੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ। ਵਿਦੇਸ਼ ਵਿਚ ਰਹਿਣ ਵਾਲੇ ਬੰਗਲਾਦੇਸ਼ੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ। ਇਸ ਦੇ ਲਈ ਇਕ ਪ੍ਰਣਾਲੀ ਵਿਕਸਤ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਰਵਾਸੀਆਂ ਨੂੰ ਮਤਦਾਨ ਕਰਨ ਲਈ ਆਪਣੇ ਪਾਸਪੋਰਟ ਦੀ ਬਜਾਏ ਨੈਸ਼ਨਲ ਆਈਡੀ (ਐੱਨਆਈਡੀ) ਨੰਬਰ ਦੀ ਵਰਤੋਂ ਕਰ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ। ਜਿਨ੍ਹਾਂ ਦਾ ਐੱਨਆਈਡੀ ਬਲਾਕ ਹੈ, ਉਹ ਰਜਿਸਟ੍ਰੇਸ਼ਨ ਨਹੀਂ ਕਰ ਸਕਣਗੇ। ਸਿਰਫ਼ ਉਹ ਹੀ ਮਤਦਾਨ ਕਰ ਸਕਣਗੇ, ਜਿਨ੍ਹਾਂ ਕੋਲ ਆਪਣੇ ਐੱਨਆਈਡੀ ਦੇ ਨਾਲ ਰਜਿਸਟ੍ਰੇਸ਼ਨ ਕਰਨ ਦਾ ਬਦਲ ਹੋਵੇਗਾ। ਰੋਜ਼ਾਨਾ ਜੁਗੇਟੋਰ ਦੀ ਰਿਪੋਰਟ ਮੁਤਾਬਕ, ਈਸੀ ਨੇ 16 ਫਰਵਰੀ ਨੂੰ ਸ਼ੇਖ ਹਸੀਨਾ ਨੂੰ ਉਨ੍ਹਾਂ ਦੇ ਪਰਿਵਾਰ ਦੇ 10 ਮੈਂਬਰਾਂ ਦੇ ਐੱਨਆਈਡੀ ਬਲਾਕ ਦਿੱਤੇ ਗਏ। ਸ਼ੇਖ ਹਸੀਨਾ ਦੇ ਇਲਾਵਾ ਜਿਨ੍ਹਾਂ ਦੀ ਐੱਨਆਈਡੀ ਮੁਅੱਤਲ ਕੀਤੀ ਗਈ ਹੈ, ਉਨ੍ਹਾਂ ’ਚ ਉਨ੍ਹਾਂ ਦੇ ਬੇਟੇ ਸਾਜਿਬ ਵਾਜੇਦ ਜਾਏ, ਬੇਟੀ ਸਾਇਮਾ ਵਾਜੇਦ ਪੁਤੁਲ, ਭੈਣ ਸ਼ੇਖ ਰੇਹਾਨਾ, ਭਤੀਜੀ ਟਿਊਲਿਪ ਰਿਜ਼ਵਾਨਾ ਸਿੱਦੀਕੀ ਤੇ ਅਜਮੀਨਾ ਸਿੱਦੀਕੀ ਅਤੇ ਭਤੀਜੇ ਰਦਵਾਨ ਮੁਜੀਬ ਸਿੱਦੀਕੀ ਸ਼ਾਮਲ ਹਨ।