ਨਵੀਂ ਦਿੱਲੀ- ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ (NATO Secretary General Mark Rutte) ਨੇ ਇੱਕ ਸਨਸਨੀਖੇਜ਼ ਦਾਅਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਵੱਲੋਂ ਰੂਸੀ ਤੇਲ ਖਰੀਦਣ ਲਈ ਭਾਰਤ ‘ਤੇ ਲਗਾਏ ਗਏ ਟੈਰਿਫ ਦਾ ਮਾਸਕੋ ‘ਤੇ ਵੱਡਾ ਪ੍ਰਭਾਵ ਪੈ ਰਿਹਾ ਹੈ।
ਰੁਟੇ ਦਾ ਕਹਿਣਾ ਹੈ ਕਿ ਇਨ੍ਹਾਂ ਟੈਰਿਫਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਰੂਸ ਦੇ ਰਾਸ਼ਟਰਪਤੀ ਪੁਤਿਨ (Russian President Vladimir Putin) ਨੂੰ ਫ਼ੋਨ ‘ਤੇ ਫ਼ੋਨ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੀ ਯੂਕਰੇਨ ਰਣਨੀਤੀ ਬਾਰੇ ਦੱਸਣ ਲਈ ਕਿਹਾ ਜਾ ਸਕੇ।
ਨਿਊਯਾਰਕ ਵਿੱਚ ਯੂਐਨਜੀਏ ਸੈਸ਼ਨ ਦੌਰਾਨ ਸੀਐਨਐਨ ਨਾਲ ਗੱਲ ਕਰਦੇ ਹੋਏ ਰੁਟੇ ਨੇ ਕਿਹਾ ਕਿ ਭਾਰਤ ‘ਤੇ 50% ਟੈਰਿਫ ਦਾ ਦਬਾਅ ਸਿੱਧੇ ਤੌਰ ‘ਤੇ ਰੂਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਰੁਟੇ ਦੇ ਅਨੁਸਾਰ, ਦਿੱਲੀ ਹੁਣ ਟੈਰਿਫਾਂ ਤੋਂ ਬਾਅਦ ਮਾਸਕੋ ਤੋਂ ਜਵਾਬ ਮੰਗ ਰਿਹੈ।
ਰੁਟੇ ਨੇ ਕਿਹਾ ਇਹ ਟੈਰਿਫ ਤੁਰੰਤ ਰੂਸ ਨੂੰ ਪ੍ਰਭਾਵਿਤ ਕਰਦੇ ਹਨ ਕਿਉਂਕਿ ਦਿੱਲੀ ਹੁਣ ਪੁਤਿਨ ਨੂੰ ਫ਼ੋਨ ‘ਤੇ ਫ਼ੋਨ ਕਰਕੇ ਪੁੱਛ ਰਹੇ ਹਨ, ‘ਮੈਂ ਤੁਹਾਡਾ ਸਮਰਥਨ ਕਰਦੇ ਹਾਂ ਪਰ ਕਿਰਪਾ ਕਰਕੇ ਆਪਣੀ ਰਣਨੀਤੀ ਬਾਰੇ ਦੱਸੋ, ਕਿਉਂਕਿ ਮੈਂ ਅਮਰੀਕਾ ਤੋਂ 50% ਟੈਰਿਫਾਂ ਦਾ ਸਾਹਮਣਾ ਕਰ ਰਿਹਾ ਹਾਂ।
ਹਾਲਾਂਕਿ ਇਸ ਬਿਆਨ ‘ਤੇ ਨਵੀਂ ਦਿੱਲੀ ਜਾਂ ਮਾਸਕੋ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।
ਪਿਛਲੇ ਮਹੀਨੇ ਟਰੰਪ ਨੇ ਰੂਸੀ ਤੇਲ ਖਰੀਦਣ ਦੀ ਸਜ਼ਾ ਵਜੋਂ ਭਾਰਤ ‘ਤੇ 25% ਪਰਸਪਰ ਟੈਰਿਫ ਤੇ 25% ਵਾਧੂ ਟੈਰਿਫ ਲਗਾਇਆ ਸੀ। ਜਨਵਰੀ ਵਿੱਚ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਟਰੰਪ ਨੇ ਕਈ ਦੇਸ਼ਾਂ ‘ਤੇ ਪਰਸਪਰ ਟੈਰਿਫ ਲਗਾਏ ਹਨ।
ਉਨ੍ਹਾਂ ਨੇ ਭਾਰਤ ‘ਤੇ ਰੂਸੀ ਤੇਲ ਖਰੀਦ ਕੇ ਯੂਕਰੇਨ ‘ਤੇ ਮਾਸਕੋ ਦੇ ਹਮਲਿਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ। 13 ਸਤੰਬਰ ਨੂੰ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ ‘ਤੇ ਕਿਹਾ ਕਿ ਉਹ ਰੂਸ ‘ਤੇ “ਵੱਡੀਆਂ ਪਾਬੰਦੀਆਂ” ਲਗਾਉਣ ਲਈ ਤਿਆਰ ਹੈ ਜਦੋਂ ਤੱਕ ਸਾਰੇ ਨਾਟੋ ਦੇਸ਼ ਰੂਸੀ ਤੇਲ ਖਰੀਦਣਾ ਬੰਦ ਨਹੀਂ ਕਰਦੇ।
ਰੂਟ ਨੇ ਟਰੰਪ ਦੇ ਰੁਖ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਨਾਟੋ ਦੇਸ਼ਾਂ ਨੂੰ ਰੂਸੀ ਤੇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਨਾਟੋ ਦੀ ਵਚਨਬੱਧਤਾ 100% ਤੋਂ ਬਹੁਤ ਘੱਟ ਹੈ ਅਤੇ ਰੂਸੀ ਤੇਲ ਦੀ ਖਰੀਦ ਹੈਰਾਨੀਜਨਕ ਹੈ।