ਬਦਲੀਆਂ ਲਈ ਸਟੇਸ਼ਨ ਚੁਆਇਸ ਕਰਨ ਵਾਲੇ ਅਧਿਆਪਕ ਈ ਪੰਜਾਬ ਪੋਰਟਲ ਨਾ ਚੱਲਣ ਕਾਰਨ ਸਾਰਾ ਦਿਨ ਹੁੰਦੇ ਰਹੇ ਖੱਜਲ ਖੁਆਰ

ਸਾਰੇ ਖ਼ਾਲੀ ਸਟੇਸ਼ਨ ਸ਼ੋਅ ਨਾ ਕਰਕੇ ਬਦਲੀ ਅਪਲਾਈ ਕਰਨ ਵਾਲ਼ੇ ਆਧਿਆਪਕਾਂ ਨਾਲ ਕੀਤਾ ਧੱਕਾ- ਨਵਪ੍ਰੀਤ ਬੱਲੀ

ਐਸ ਏ ਐਸ ਨਗਰ-ਅਧਿਆਪਕਾਂ ਦੀਆਂ ਬਦਲੀਆਂ ਵਿੱਚ ਈ-ਪੰਜਾਬ ਪੋਰਟਲ ਨਾ ਚੱਲਣ ਕਾਰਨ ਸਿੱਖਿਆ ਵਿਭਾਗ ਅੱਜ ਪੂਰਾ ਦਿਨ ਸਵਾਲਾਂ ਦੇ ਘੇਰੇ ਵਿੱਚ ਰਿਹਾ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਜਰਨਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ , ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਜਾਣਕਾਰੀ ਦਿੰਦਿਆਂ ਕਿਹਾ  ਕਿ ਪੰਜਾਬ ਸਿਖਿਆ ਵਿਭਾਗ ਨੇ ਇੱਕ ਪੱਤਰ ਜਾਰੀ ਕਰਦਿਆਂ ਦਾਅਵਾ ਕੀਤਾ ਸੀ ਕਿ 5 ਅਤੇ 6 ਅਗਸਤ ਨੂੰ ਅਧਿਆਪਕ ਸਟੇਸ਼ਨ ਚੁਆਇਸ ਕਰਕੇ ਬਦਲੀ ਅਪਲਾਈ ਕਰ ਸਕਣਗੇ। ਪਿਛਲੇ ਮਹੀਨਿਆਂ ਤੋਂ ਸਟੇਸ਼ਨ ਚੁਆਇਸ ਦੀ ਉਡੀਕ ਕਰ ਰਹੇ ਅਧਿਆਪਕਾਂ ਲਈ ਸਿੱਖਿਆ ਵਿਭਾਗ ਖਾਲੀ ਸਾਰੇ ਸਟੇਸ਼ਨ ਸ਼ੋਅ ਨਹੀ ਕਰ ਰਿਹਾ।  ਬਦਲੀਆਂ ਵਿੱਚ ਸਾਰੇ ਸਟੇਸ਼ਨ ਖਾਲੀ ਸਟੇਸ਼ਨ ਦਿਖਾਉਣ ਦੀ ਜਗ੍ਹਾ ਉਹ ਸਟੇਸ਼ਨ ਦਿਖਾਏ ਜਾ ਰਹੇ ਹਨ, ਜਿੱਥੇ ਪੋਸਟਾਂ ਨਹੀਂ ਹਨ।
ਹੈਡ-ਟੀਚਰਾਂ ਨੂੰ ਬਦਲੀਆਂ ਵਿੱਚ ਸਟੇਸ਼ਨ ਚੁਆਇਸ ਲਈ ਸੈਂਟਰ ਸਕੂਲ ਸ਼ੋਅ ਹੋ ਰਹੇ ਹਨ ਜਦਕਿ ਸੈਂਟਰ ਸਕੂਲਾਂ ਵਿੱਚ ਸਿਰਫ ਸੀਐਚਟੀ ਦੀ ਪੋਸਟ ਹੁੰਦੀ ਹੈ ਹੈਡ-ਟੀਚਰ ਦੀ ਨਹੀਂ ਹੁੰਦੀ
ਇਸ ਤਰ੍ਹਾਂ ਗਲਤ ਪੋਸਟਾਂ ਤੇ ਬਦਲੀ ਲਈ ਚੋਣ ਕਰਵਾਈ ਜਾ ਰਹੀ ਹੈ।
ਸਟੇਸ਼ਨ ਚੁਆਇਸ ਸਮੇਂ ਇਸ ਤਰ੍ਹਾਂ ਦੀਆਂ ਕਮੀਆਂ ਬਦਲੀ ਨੀਤੀ ਨੂੰ ਬਿਲਕੁਲ ਅੱਖੋਂ ਪਰੋਖੇ ਕਰਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਅਧਿਆਪਕ ਆਗੂ  ਕੰਵਲਜੀਤ ਸੰਗੋਵਾਲ, ਜਤਿੰਦਰ ਸਿੰਘ ਸੋਨੀ, ਪਰਗਟ ਸਿੰਘ ਜੰਬਰ, ਸੁੱਚਾ ਸਿੰਘ ਚਾਹਲ, ਲਾਲ ਚੰਦ ਨਵਾਂ ਸ਼ਹਿਰ, ਜਗਤਾਰ ਸਿੰਘ ਖਮਾਣੋ, ਇਤਬਾਰ ਸਿੰਘ, ਜਗਦੀਪ ਸਿੰਘ, ਬਲਵੀਰ ਸਿੰਘ ਸੰਗਰੂਰ ਨੇ ਕਿਹਾ ਕਿ ਪ੍ਰਮੋਸ਼ਨਾਂ ਤੋਂ ਬਾਅਦ ਖਾਲੀ ਹੋਏ ਕੁੱਝ ਸਟੇਸ਼ਨ ਚੁਆਇਸ ਵਿਚ ਨਹੀਂ ਵਿਖਾਏ ਗਏ ਤੇ ਕੁੱਝ ਸਟੇਸ਼ਨ ਅਜਿਹੇ ਵਿਖਾਏ ਗਏ ਹਨ ਜਿਥੇ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਪੋਸਟਾਂ ਹੀ ਨਹੀਂ ਬਣਦੀਆਂ, ਜਿਸ ਦਾ ਖਾਮਿਆਜ਼ਾ ਬਾਅਦ ਵਿਚ ਅਧਿਆਪਕਾਂ ਨੂੰ ਭੁਗਤਨਾ ਪੈ ਸਕਦਾ ਹੈ। ਆਗੂਆਂ ਨੇ ਕਿਹਾ ਕੇ ਸਿੱਖਿਆ ਵਿਭਾਗ ਬਦਲੀਆਂ ਦੇ ਨਾਮ ਉੱਪਰ ਅਧਿਆਪਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਸਿੱਖਿਆ ਵਿਭਾਗ ਦੀ ਅਧਿਆਪਕ ਤਬਾਦਲਾ ਨੀਤੀ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਸਵਾਲ ਉੱਠਦੇ ਰਹੇ ਹਨ ਅਤੇ ਹੁਣ ਵੀ ਫਿਰ ਸਵਾਲ ਖੜ੍ਹੇ ਹੋ ਗਏ ਹਨ, ਜਿਸ ਕਾਰਨ ਅਧਿਆਪਕ ਵਰਗ ਵਿਚ ਨਾਰਾਜ਼ਗੀ ਦਾ ਮਾਹੌਲ ਹੈ। ਮੁੱਖ ਸਮੱਸਿਆਵਾਂ ਵਿੱਚੋਂ ਇੱਕ ਇਹ ਹੈ ਕਿ ਸਟੇਸ਼ਨ ਚੁਆਇਸ ਲਈ ਘੱਟ ਸਮਾਂ ਦਿੱਤਾ ਗਿਆ ਹੈ ਤੇ ਸਾਇਟ ਦਾ ਸਹੀ ਕੰਮ ਨਾ ਕਰਨਾ ਵੀ ਅਧਿਆਪਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ, ਕੁਝ ਅਜਿਹੀਆਂ ਥਾਵਾਂ ’ਤੇ ਸਟੇਸ਼ਨ ਚੁਆਇਸ ਮੰਗੀ ਗਈ ਹੈ ਜਿੱਥੇ ਪੋਸਟਾਂ ਦੀ ਸਿਰਜਣਾ ਹੀ ਨਹੀਂ ਹੋਈ, ਜੋ ਕਿ ਨੀਤੀ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਵਿਭਾਗ ਦੀ ਤਬਾਦਲਾ ਪ੍ਰਕਿਰਿਆ ਵਿੱਚ ਸਪੱਸ਼ਟਤਾ ਅਤੇ ਨਿਰਪੱਖਤਾ ਦੀ ਘਾਟ ਹੈ। ਅਜਿਹੀਆਂ ਖਾਮੀਆਂ ਨਾਲ ਨਾ ਸਿਰਫ਼ ਅਧਿਆਪਕਾਂ ਦੀਆਂ ਮੁਸ਼ਕਿਲਾਂ ਵਧਦੀਆਂ ਹਨ, ਸਗੋਂ ਸਿੱਖਿਆ ਪ੍ਰਣਾਲੀ ’ਤੇ ਵੀ ਮਾੜਾ ਅਸਰ ਪੈਂਦਾ ਹੈ।  ਜੀ ਟੀ ਯੂ (ਵਿਗਿਆਨਿਕ) ਪੰਜਾਬ ਨੇ ਸਿੱਖਿਆ ਵਿਭਾਗ ਦੇ ਇਸ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਤਬਾਦਲਾ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਇਆ ਜਾਵੇ ਅਤੇ ਅਧਿਆਪਕਾਂ ਨੂੰ ਸਟੇਸ਼ਨ ਚੋਇਸ ਕਰਨ ਲਈ ਹੋਰ ਦੋ ਦਿਨ ਦਿੱਤੇ ਜਾਣ