ਨਵੀਂ ਦਿੱਲੀ- ਦੱਖਣੀ ਅਫਰੀਕਾ ਦੇ 22 ਸਾਲਾ ਬੱਲੇਬਾਜ਼ ਡੇਵਾਲਡ ਬ੍ਰੇਵਿਸ ਨੇ ਆਈਸੀਸੀ ਟੀ-20ਆਈ ਰੈਂਕਿੰਗ ਵਿੱਚ ਬਹੁਤ ਵਾਧਾ ਕੀਤਾ ਹੈ। ਡੇਵਾਲਡ ਨੇ ਆਸਟ੍ਰੇਲੀਆ ਵਿਰੁੱਧ ਦੂਜੇ ਟੀ-20ਆਈ ਮੈਚ ਵਿੱਚ ਸੈਂਕੜਾ ਲਗਾਇਆ ਜਿਸ ਤੋਂ ਬਾਅਦ ਉਹ ਆਈਸੀਸੀ ਰੈਂਕਿੰਗ ਵਿੱਚ 80 ਸਥਾਨਾਂ ਦੀ ਛਾਲ ਮਾਰੀ।
ਉਨ੍ਹਾਂ ਤੋਂ ਇਲਾਵਾ ਭਾਰਤੀ ਟੀਮ ਦੇ ਰੋਹਿਤ ਸ਼ਰਮਾ ਨੂੰ ਵੀ ਆਈਸੀਸੀ ਰੈਂਕਿੰਗ ਵਿੱਚ ਫਾਇਦਾ ਹੋਇਆ ਹੈ। ਰੋਹਿਤ ਨੇ ਬਿਨਾਂ ਕੋਈ ਮੈਚ ਖੇਡੇ ਇੱਕ ਸਥਾਨ ਦਾ ਫਾਇਦਾ ਉਠਾਇਆ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੂੰ ਪਿੱਛੇ ਛੱਡ ਦਿੱਤਾ। ਆਓ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਤੇ ਇੱਕ ਨਜ਼ਰ ਮਾਰੀਏ।
ਦੱਖਣੀ ਅਫਰੀਕਾ ਦੇ ਨੌਜਵਾਨ ਬੱਲੇਬਾਜ਼ ਡੇਵਾਲਡ ਬ੍ਰੇਵਿਸ (Dewald Brevis ICC Rankings) ਨੇ 125 ਦੌੜਾਂ ਦੀ ਅਜੇਤੂ ਪਾਰੀ ਖੇਡੀ ਤੇ ਉਸਦੀ ਪਾਰੀ ਦੇ ਆਧਾਰ ‘ਤੇ ਟੀਮ ਨੇ ਦੂਜੇ T20I ਮੈਚ ਵਿੱਚ ਆਸਟ੍ਰੇਲੀਆ ਨੂੰ 53 ਦੌੜਾਂ ਨਾਲ ਹਰਾਇਆ। ਡੇਵਾਲਡ ਦੇ ਨਾਲ 19 ਸਾਲਾ ਕਵੇਨ ਮਫਾਕਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਤੁਹਾਨੂੰ ਦੱਸ ਦੇਈਏ ਕਿ ਇਹ ਡੇਵਾਲਡ ਦਾ ਟੀ20 ਅੰਤਰਰਾਸ਼ਟਰੀ ਵਿੱਚ ਪਹਿਲਾ ਸੈਂਕੜਾ ਸੀ ਜੋ ਕਿ ਆਸਟ੍ਰੇਲੀਆ ਵਿੱਚ ਕਿਸੇ ਵੀ ਬੱਲੇਬਾਜ਼ ਦੁਆਰਾ ਬਣਾਇਆ ਗਿਆ ਸਭ ਤੋਂ ਵੱਧ ਟੀ20 ਅੰਤਰਰਾਸ਼ਟਰੀ ਸਕੋਰ ਵੀ ਹੈ। ਉਸਨੇ ਸ਼ੇਨ ਵਾਟਸਨ ਨੂੰ ਪਿੱਛੇ ਛੱਡ ਦਿੱਤਾ, ਜਿਸਨੇ 2016 ਵਿੱਚ ਸਿਡਨੀ ਵਿੱਚ ਭਾਰਤ ਵਿਰੁੱਧ ਅਜੇਤੂ 124 ਦੌੜਾਂ ਬਣਾਈਆਂ ਸਨ।