ਵੈਸ਼ਨੋ ਦੇਵੀ ਜਾ ਰਹੀ ਬੱਸ ਹਾਦਸਾਗ੍ਰਸਤ, 1 ਵਿਅਕਤੀ ਦੀ ਮੌਤ ਤੇ 40 ਜ਼ਖਮੀ

ਜੰਮੂ- ਜਟਵਾਲ ਪਿੰਡ ਨੇੜੇ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 40 ਲੋਕ ਜ਼ਖਮੀ ਹੋ ਗਏ ਹਨ।

ਟਾਇਰ ਫਟਣ ਕਾਰਨ ਬੱਸ ਕੰਟਰੋਲ ਗੁਆ ਬੈਠੀ ਅਤੇ ਪੁਲ ਤੋਂ 30 ਫੁੱਟ ਹੇਠਾਂ ਡਿੱਗ ਗਈ। ਇਹ ਬੱਸ ਕਠੂਆ ਤੋਂ ਕਟੜਾ ਜਾ ਰਹੀ ਸੀ।

ਇੱਕ ਪੀੜਤ ਨੇ ਕਿਹਾ, “ਇਸ ਹਾਦਸੇ ਸਮੇਂ, ਅਸੀਂ ਅਮਰੋਹਾ ਤੋਂ ਵੈਸ਼ਨੋ ਦੇਵੀ ਵੱਲ ਆ ਰਹੇ ਸੀ। ਸਾਰੇ ਜ਼ਖਮੀ ਹੋ ਗਏ ਜਦੋਂ ਕਿ ਸਾਡੇ ਇੱਕ ਸਾਥੀ ਦੀ ਮੌਤ ਹੋ ਗਈ।