ਐਸ਼ ਏ ਐਸ ਨਗਰ- ਸਿੱਖਿਆ ਵਿਭਾਗ ਪੰਜਾਬ ਵਲੋਂ ਬਦਲੀਆਂ ਦੇ ਮਸਲੇ ਤੇ ਕੀਤੀਆਂ ਉਣਤਾਈਆ ਤੇ ਘਪਲੇ ਦੇ ਸੰਬੰਧ ਵਿਚ ਪੰਜਾਬ ਭਰ ਤੋਂ ਆਏ ਅਧਿਆਪਕਾਂ ਨੇ ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ਤੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਦਾ ਘਰਾਓ ਕੀਤਾ।ਇਸ ਮੌਕੇ ਸੂਬਾ ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ ,ਸੁਰਿੰਦਰ ਕੰਬੋਜ ,ਬਾਜ ਸਿੰਘ ਖਹਿਰਾ ਨੇ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਨੇ ਅਧਿਆਪਕ ਹਿੱਤਾਂ ਉਪਰ ਡੱਟ ਕੇ ਪਹਿਰਾ ਦੇ ਰਿਹਾ ਹੈ ਤੇ ਵਾਅਦਾ ਕੀਤਾ ਕਿ ਅਧਿਆਪਕ ਹਿੱਤਾਂ ਤੇ ਡਟਿਆ ਰਹੇਗਾ ,ਇਸ ਮੌਕੇ ਡਾਇਰੈਕਟਰ ਸਕੂਲ ਸਿਖਿਆ(ਸੈਕੰਡਰੀ ਸਿੱਖਿਆ)ਨਾਲ ਹੋਈ ਮੀਟਿੰਗ ਤੇ ਚਲੰਤ ਮੰਗਾਂ ਤੇ ਸਾਂਝੇ ਮੋਰਚੇ ਦੀ ਗੱਲਬਾਤ ਹੋਈ ਜਿਸ ਵਿੱਚ
ਪਹਿਲੀ ਮੰਗ ਮੈਰਿਟ ਅੰਕ ਦਿਖਾਈ ਨਹੀਂ ਹੋ ਰਹੇ ਜਿਸ ਸਬੰਧੀ ਵਿਭਾਗ ਵੱਲੋਂ ਜਵਾਬ ਆਇਆ ਕਿ ਸਾਮ ਤੱਕ ਸ਼ੋਅ ਹੋ ਜਾਣਗੇ ,ਦੂਜੀ ਮੰਗ ਬਦਲੀਆਂ ਵਿੱਚ 16 ਅਗਸਤ 2025 ਨੂੰ ਜੋ ਸਟੇਸ਼ਨ ਸੋ ਕੀਤੇ ਗਏ ਪ੍ਰੰਤੂ 22 ਅਗੱਸਤ ਨੂੰ ਉਹ ਸਟੇਸ਼ਨ ਚੋਣ ਵਿੱਚ ਸ਼ੋ ਨਹੀਂ ਕੀਤੇ ਗਏ ਪਰ ਉਹਨਾਂ ਸਟੇਸ਼ਨਾਂ ਉੱਪਰ ਵੀ ਬਦਲੀਆਂ ਕਰ ਦਿੱਤੀਆਂ ਗਈਆਂ ਹਨ, ਇਸ ਸਬੰਧੀ ਵਿਭਾਗ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਚੈੱਕ ਕਰਕੇ ਇਹ ਬਦਲੀਆਂ ਦੇਖ ਲਈਆਂ ਜਾਣਗੀਆਂ ।ਤੀਜੇ ਨੰਬਰ ਤੇ ਮੰਗ ਬਦਲੀਆਂ ਦੀ ਸਟੇਸ਼ਨ ਚੋਣ ਵਿੱਚ ਪਹਿਲੀ ਜਾਂ ਦੂਸਰੀ ਆਪਸ਼ਨ ਨੂੰ ਛੱਡ ਕੇ ਹੋਰ ਚੋਣ ਕੀਤੇ ਗਏ ਸਟੇਸ਼ਨਾਂ ਤੇ ਬਦਲੀ ਕੀਤੀ ਗਈ ਜਦੋਂ ਕਿ ਅੱਜ ਵੀ ਪਹਿਲੀਆਂ ਆਪਸਨਾ ਵਾਲੇ ਸਟੇਸ਼ਨ ਖਾਲੀ ਹਨ ਇਸ ਸਬੰਧੀ ਵੀ ਉਹਨਾਂ ਨੇ ਕਿਹਾ ਕਿ ਇਹਨਾਂ ਬਾਰੇ ਤਸਦੀਕ ਕਰਕੇ ਉਹ ਸਟੇਸ਼ਨ ਤੇ ਦੁਬਾਰਾ ਚੋਣ ਕਰਵਾਈ ਜਾਊਗੀ ।ਚੌਥੀ ਮੰਗ ਬਦਲੀਆਂ ਵਿੱਚ ਐਗਜੈਮਟ ਕੈਟਾਗਰੀ ਤੇ ਅਧਿਆਪਕਾਂ ਨੂੰ ਵੀ ਪਹਿਲੀ ਚੋਣ ਨੂੰ ਛੱਡ ਕੇ ਹੋਰ ਚੋਣ ਕੀਤੇ ਗਏ ਸਟੇਸ਼ਨ ਦਿੱਤੇ ਗਏ ਤੇ ਪਹਿਲੀਆਂ ਚੋਣ ਵਿੱਚ ਜਨਰਲ ਕੈਟਾਗਰੀਜ ਦੇ ਅਧਿਆਪਕਾਂ ਦੀ ਬਦਲੀਆਂ ਕੀਤੀ ਗਈ ਇਸ ਸਬੰਧੀ ਵੀ ਇਹੀ ਜਵਾਬ ਆਇਆ ਕਿ ਦੁਬਾਰਾ ਅਸੀਂ ਚੈੱਕ ਕਰਕੇ ਇਹ ਦੁਬਾਰਾ ਕੀਤੀਆਂ ਜਾਣਗੀਆ ,ਪੰਜਵੀ ਮੰਗ ਪੀਟੀਆਈ ਅਧਿਆਪਕਾਂ ਤੋਂ ਬਦਲਿਆਂ ਦੀ ਪ੍ਰਕਿਰਿਆ ਵਿੱਚ ਸਟੇਸ਼ਨ ਚੋਣ ਕਰਨ ਉਪਰੰਤ ਵੀ ਕਿਸੇ ਵੀ ਸਟੇਸ਼ਨ ਤੇ ਬਦਲੀ ਨਹੀਂ ਕੀਤੀ ਗਈ ਇਸ ਤਰਾਂ ਡੀਪੀਈ ਦੀ ਬਦਲੀਆਂ ਵੀ ਨਹੀਂ ਕੀਤੀ ਗਈ ਹੈ ਜਦੋਂ ਕਿ ਉਹਨਾਂ ਵੱਲੋਂ ਚੋਣ ਕੀਤੀ ਗਈ ਸਟੇਸ਼ਨ ਅੱਜ ਵੀ ਖਾਲੀ ਹਨ ਇਸ ਸਬੰਧੀ ਕਿਹਾ ਗਿਆ ਕਿ ਇਹ ਕੈਸਲ ਕਰਕੇ ਦੁਬਾਰਾ ਕਰ ਦਿੱਤੀਆਂ ਜਾਣਗੀਆਂ ,ਬਦਲੀਆਂ ਦੇ ਹੁਕਮ ਡੀਡੀਓ ਸਕੂਲ ਆਈਡੀ ਵਿੱਚ ਸ਼ੋ ਨਾ ਹੋਣ ਕਾਰਨ ਉਹਨਾਂ ਅਧਿਆਪਕਾਂ ਨੂੰ ਫਾਰਗ ਹਾਜ਼ਰ ਨਹੀਂ ਕਰਵਾਇਆ ਜਾ ਰਿਹਾ ਇਸ ਸਬੰਧੀ ਵੀ ਉਹਨਾਂ ਨੇ ਕਿਹਾ ਕਿ ਸ਼ਾਮ ਤੱਕ ਇਹ ਹੋ ਜਾਣਗੀਆਂ ।ਬਿਨਾਂ ਸਟੇਸ਼ਨ ਚੋਣ ਕਿਤੇ ਬਦਲੀਆਂ ਕੀਤੀ ਗਈਆਂ ਹਨ ਉਹਨਾਂ ਸਬੰਧੀ ਵੀ ਉਹਨਾਂ ਨੇ ਕਿਹਾ ਵੀ ਇਹ ਰੱਦ ਕਰ ਦਿੱਤੀ ਜਾਣਗੀਆ ।ਕਿਸੇ ਵੀ ਕਾਰਨ ਬਦਲੀ ਰੱਦ ਕਰਾਉਣ ਲਈ ਅਧਿਆਪਕਾਂ ਨੂੰ ਮੌਕਾ ਦਿੱਤੇ ਜਾਣ ਬਾਰੇ ਕਿਹਾ ਕਿ ਇਸ ਬਾਰੇ ਗੱਲਬਾਤ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ । ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਸਾਰੇ ਹਾਈ ਸਕੂਲਾਂ ਸੀਨੀਅਰ ਸੈਕੈਂਡਰੀ ਸਕੂਲਾਂ ਦੇ ਵਿੱਚ ਪੀਟੀਆਈ ਦੇ ਨਾਲ ਨਾਲ ਡੀਪੀਈ ਅਧਿਆਪਕਾਂ ਦੀਆਂ ਪੋਸਟਾਂ ਵੀ ਦਿੱਤੀਆਂ ਜਾਣ ਤਾਂ ਹੀ ਪੰਜਾਬ ਦੇ ਵਿਦਿਆਰਥੀਆਂ ਨੂੰ ਖੇਡਾਂ ਦੇ ਵਿੱਚ ਮੋਹਰੀ ਬਣਾਇਆ ਜਾ ਸਕਦਾ ਹੈ।ਨਵੇਂ ਭਰਤੀ ਹੋਏ ਮਾਸਟਰ ਕਾਡਰ,ਲੈਕਚਰਾਰ,ਸਰੀਰਕ ਸਿੱਖਿਆ ,ਪ੍ਰਾਇਮਰੀ ਸਮੇਤ ਪਦ ਉਨ੍ਹਾਂ ਹੋਇਆਂ ਨੂੰ ਸਪੈਸਲ ਮੌਕਾ ਦਿੱਤਾ ਜਾਵੇਗਾ ।
ਇਸ ਮੌਕੇ ਗੁਰਵਿੰਦਰ ਸਿੰਘ ਸਸਕੋਰ ,ਐਨਡੀ ਤਿਵਾੜੀ ,ਬੇਅੰਤ ਭਾਂਬਰੀ ,ਲਖਵੀਰ ਸਿੰਘ ,ਪਰਮਿੰਦਰ ਸਿੰਘ ਕਾਲੀਆਂ,ਮਨਪ੍ਰੀਤ ਸਿੰਘ ,ਪਰਮਜੀਤ ਸਿੰਘ ,ਰਜਿੰਦਰ ਰਾਜਨ ,ਧਰਵਿੰਦਰ ਠਾਕਰੇ ,ਹਰੀਸ਼ ਸ਼ਰਮਾ ,ਸੁਖਵਿੰਦਰ ਸਿੰਘ, ਜਸਵੰਤ ਸਿੰਘ ਸੁ,ਰਿੰਦਰ ਸਿੰਘ, ਬਲਵਿੰਦਰ ਸਿੰਘ ਗੌਰਵ ਕੁਮਾਰ, ਜਸਵੰਤ ਸਿੰਘ ਮਨਦੀਪ ਕੁਮਾਰ ਆਦਿ ਫਾਜ਼ਿਲਕਾ ਦੇ ਸਾਥੀ ਅਧਿਆਪਕ ਸ਼ਾਮਿਲ ਸਨ
ਸਾਂਝੇ ਅਧਿਆਪਕ ਮੋਰਚੇ ਵੱਲੋਂ ਬਦਲੀਆਂ ਵਿਚ ਹੇਰਾਫੇਰੀ ਤੇ ਉਣਤਾਲੀਆਂ ਦੇ ਸੰਬੰਧ ਵਿਚ ਡਾਇਰੈਕਟਰ ਸਕੂਲ ਸਿੱਖਿਆ ਦਾ ਘਿਰਾਓ ।