ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਸੁਖਬੀਰ ਬਾਦਲ ਨੇ ਦਿੱਤਾ 1 ਲੱਖ 4 ਹਜ਼ਾਰ ਲੀਟਰ ਡੀਜ਼ਲ

ਫਿਲੌਰ – ਸ਼ੋ੍ਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਫਿਲੌਰ ਦੇ ਪਿੰਡ ਛੋਲੇ ਬਾਜ਼ਾਰ ਧੁੱਸੀ ਬੰਨ੍ਹ ’ਤੇ ਪਹੁੰਚੇ। ਬੰਨ੍ਹ ’ਤੇ ਕੰਮ ਕਰ ਰਹੇ ਵਰਕਰਾਂ ਨਾਲ ਬੰਨ੍ਹ ਦੀ ਮਜ਼ਬੂਤੀ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਇਕ ਲੱਖ ਤੇ 4000 ਲੀਟਰ ਡੀਜ਼ਲ ਦਿੱਤਾ ਤੇ ਜੇਕਰ ਹੋਰ ਵੀ ਕਿਸੇ ਮਦਦ ਦੀ ਲੋੜ ਪਈ ਤਾਂ ਉਹ 24 ਘੰਟੇ ਸੇਵਾ ਲਈ ਤਿਆਰ ਰਹਿਣਗੇ। ਇਸ ਮੌਕੇ ਜਥੇਦਾਰ ਹਰਜਿੰਦਰ ਸਿੰਘ ਲੱਲੀਆਂ, ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ ਫਿਲੌਰ, ਜਥੇਦਾਰ ਕੁਲਦੀਪ ਸਿੰਘ ਬਾਜਵਾ, ਅੱਪਰਾ, ਅਮਰਜੀਤ ਸਿੰਘ ਕਟਾਣਾ, ਜਥੇਦਾਰ ਅਮਰੀਕ ਸਿੰਘ ਗੜਾ, ਰਵਿੰਦਰਵੀਰ ਸਿੰਘ ਸਰਕਲ ਪ੍ਰਧਾਨ ਫਿਲੌਰ ਦਿਹਾਤੀ, ਜਥੇਦਾਰ ਮੋਹਣ ਸਿੰਘ ਕਡਿਆਣਾ, ਮਨਜੀਤ ਸਿੰਘ ਬਿੱਲਾ ਨੰਗਲ, ਕੁਲਦੀਪ ਸਿੰਘ ਕੰਗ ਤੇਹਿੰਗ, ਬਲਵਿੰਦਰ ਸਿੰਘ ਗੜੀ ਮਹਾਂ ਸਿੰਘ, ਕੁਲਦੀਪ ਸਿੰਘ ਜੌਹਲ ਤੇ ਇਲਾਕੇ ਦੀਆਂ ਸ਼ਖਸੀਅਤਾਂ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਸੁਖਬੀਰ ਸਿੰਘ ਬਾਦਲ, ਜਥੇਦਾਰ ਹਰਜਿੰਦਰ ਸਿੰਘ ਲੱਲੀਆਂ ਤੇ ਹੋਰ ਆਗੂਆਂ ਨੇ ਕਿਹਾ ਕਿ ਆਫਤ ’ਚ 24 ਘੰਟੇ ਪੰਜਾਬੀਆਂ ਦਾ ਸਾਥ ਦੇਵਾਂਗੇ।