ਸ੍ਰੀ ਚਮਕੌਰ ਸਾਹਿਬ : ਪੋਲਟਰੀ ਫਾਰਮ ਵੱਲੋਂ ਮਾਰਕੀਟ ਕਮੇਟੀ ਫੀਸ ਤੇ RDF ਦੀ ਚੋਰੀ ਬੇਨਕਾਬ, ਮਾਲਕ ਨੂੰ ਜੁਰਮਾਨੇ ਦਾ ਨੋਟਿਸ

ਬੇਲਾ : ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਵਿਚ ਸਥਿਤ ਪੋਲਟਰੀ ਫਾਰਮ ਦੇ ਮਾਲਕਾਂ ਵੱਲੋਂ ਦੂਜੇ ਸੂਬਿਆਂ ਤੋਂ ਮੱਕੀ, ਜੌਂ ਅਤੇ ਬਾਜਰਾ ਆਦਿ ਮੰਗਵਾਉਣ ਦੌਰਾਨ ਵੱਡੇ ਪੱਧਰ ’ਤੇ ਮਾਰਕੀਟ ਕਮੇਟੀ ਅਤੇ ਰੂਰਲ ਡਿਵੈੱਲਪਮੈਂਟ ਫੰਡ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਮੰਡੀ ਅਫਸਰ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਸਕੱਤਰ ਦੀ ਹਾਜ਼ਰੀ ’ਚ ਮਾਮਲੇ ਦੀ ਪੜਤਾਲ ਕਰਨ ਉਪਰੰਤ ਪੋਲਟਰੀ ਫਾਰਮ ਦੇ ਮਾਲਕ ਨੂੰ ਸਵਾ ਲੱਖ ਰੁਪਏ ਤੋਂ ਵੱਧ ਦੇ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਹਿਰਾਮਪੁਰ ਵਿਖੇ ਸਥਿਤ ਮਨਜੀਤ ਪੋਲਟਰੀ ਫਾਰਮ ਦੇ ਮਾਲਕਾਂ ਵੱਲੋਂ ਰਾਜਸਥਾਨ ਤੋਂ ਬਾਜਰਾ ਮੰਗਵਾਇਆ ਗਿਆ ਸੀ। ਇਸ ਸਬੰਧੀ ਗੁਪਤ ਸੂਚਨਾ ਮਿਲਣ ’ਤੇ ਜ਼ਿਲ੍ਹਾ ਮੰਡੀ ਅਫਸਰ ਸੁਰਿੰਦਰਪਾਲ ਵੱਲੋਂ ਟਰੱਕ (ਆਰਜੇ 11 ਜੀਸੀ 4727) ਦਾ ਪਿੱਛਾ ਕੀਤਾ ਗਿਆ ਜੋ ਕਿ ਬਾਜਰਾ ਲੈ ਕੇ ਪੋਲਟਰੀ ਫਾਰਮ ’ਤੇ ਪੁੱਜਾ।

ਇਸ ਟਰੱਕ ਨੂੰ ਲੈ ਕੇ ਆਏ ਤਾਲਿਬ ਨਾਮਕ ਡਰਾਈਵਰ ਨੇ ਦੱਸਿਆ ਕਿ ਇਸ ਟਰੱਕ ’ਚ ਰਾਜਸਥਾਨ ਦੀ ਮਾਲਕ ਖੇੜਾ ਮੰਡੀ ਤੋਂ 29 ਟਨ ਬਾਜਰਾ ਆਇਆ ਸੀ ਜੋ ਮਨਜੀਤ ਪੋਲਟਰੀ ਫਾਰਮ ਬਹਿਰਾਮਪੁਰ ਬੇਟ ਵਿਖੇ ਅਨਲੋਡ ਕੀਤਾ ਗਿਆ ਹੈ। ਇਸ ਸਬੰਧੀ ਟਰੱਕ ਡਰਾਈਵਰ ਤਾਲਿਬ ਅਤੇ ਪੋਲਟਰੀ ਫਾਰਮ ਦੇ ਅਧਿਕਾਰੀ ਨੇ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਸਿੰਘ ਨੂੰ ਮੌਕੇ ’ਤੇ ਬਾਜਰੇ ਦਾ ਬਿੱਲ ਵੀ ਦਿਖਾਇਆ ਪ੍ਰੰਤੂ ਉਹ ਮਾਰਕੀਟ ਕਮੇਟੀ ਫੀਸ ਤੇ ਰੂਰਲ ਡਿਵੈਲਪਮੈਂਟ ਫੰਡ ਦੀ ਅਦਾਇਗੀ ਸਬੰਧੀ ਕੋਈ ਰਸੀਦ ਆਦਿ ਨਹੀਂ ਦਿਖਾ ਸਕੇ। ਉਪਰੰਤ ਜ਼ਿਲ੍ਹਾ ਮੰਡੀ ਅਫਸਰ ਸੁਰਿੰਦਰ ਪਾਲ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪੋਲਟਰੀ ਫਾਰਮ ਬਹਿਰਾਮਪੁਰ ਬੇਟ ਦੇ ਪਿੰਡ ਮਹਿਤੋਤ ਦੀ ਪੜਤਾਲ ਕੀਤੀ ਗਈ ਤਾਂ ਉੱਥੇ ਦੂਜਿਆਂ ਸੂਬਿਆਂ ਅਤੇ ਪੰਜਾਬ ’ਚੋਂ ਭਾਰੀ ਮਾਤਰਾ ’ਚ ਮੰਗਵਾਇਆ ਗਿਆ ਜੌਂ, ਬਾਜਰਾ ਤੇ ਮੱਕੀ ਦਾ ਸਟਾਕ ਪਾਇਆ ਗਿਆ।

keywords: chamkaur sahib news, punjab mandi fee evasion, poultry farm fraud punjab, bela news update, market committee notice punjab, rural development fund scam, bajra import punjab, punjab agriculture department news, mandi officer action, punjab poultry farm penalty