ਮੇਹਰ ਚੰਦ ਪੋਲੀਟੈਕਨਿਕ ਦੇ ਦੋ ਵਿਦਿਆਰਥੀਆਂ ਦੀ ਕੈਂਪਸ ਚੋਣ ਪ੍ਰਕਿਰਿਆ ਰਾਹੀਂ ਨਿਯੁਕਤੀ

ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਦੋ ਵਿਦਿਆਰਥੀਆਂ ਦੀ ਇੰਟਰਨਸ਼ਿਪ ਲਈ ਚੋਣ ਹੋਈ ਹੈ। ਦੋਵੇਂ ਵਿਦਿਆਰਥੀ ਤਿੰਨ ਮਹੀਨਿਆਂ ਦੀ ਮੁਲਾਂਕਣ ਮਿਆਦ ਪੂਰੀ ਹੋਣ ਤੋਂ ਬਾਅਦ ਇੰਟਰਨਸ਼ਿਪ ਸ਼ੁਰੂ ਕਰਨਗੇ।

ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਥਿੰਕ ਨੈਕਸਟ ਮੋਹਾਲੀ ਵੱਲੋਂ ਆਯੋਜਿਤ ਪਲੇਸਮੈਂਟ ਡਰਾਈਵ ਦੌਰਾਨ ਵਿਦਿਆਰਥੀਆਂ ਨੇ ਆਪਣੀ ਯੋਗਤਾ, ਗਿਆਨ ਅਤੇ ਪ੍ਰੋਫੈਸ਼ਨਲ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐੱਚਆਰ ਰਾਊਂਡ ਦੇ ਅੰਤਿਮ ਨਤੀਜਿਆਂ ਅਨੁਸਾਰ ਸ਼ੁਭਮ ਸਹਿਗਲ ਅਤੇ ਪ੍ਰਿੰਸ ਦੀ ਚੋਣ ਕੀਤੀ ਗਈ ਹੈ।

ਵਿਦਿਆਰਥੀਆਂ ਨੂੰ 8,000 ਰੁਪਏ ਪ੍ਰਤੀ ਮਹੀਨਾ ਸਟਾਈਪੈਂਡ ਦੇ ਨਾਲ ਇੰਟਰਨਸ਼ਿਪ ਦਾ ਮੌਕਾ ਮਿਲਿਆ ਹੈ। ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਗਗਨਦੀਪ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹੈ।

ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਸਮਾਰੋਹ ਦੌਰਾਨ ਵਿਭਾਗ ਮੁਖੀ ਪ੍ਰੀਤ ਕੰਵਲ ਅਤੇ ਮਨੀਸ਼ ਸਚਦੇਵਾ (ਟੀਪੀਓ ਈਸੀਈ) ਵੀ ਮੌਜੂਦ ਸਨ।

keywords: mehr chand polytechnic jalandhar, punjab education news, internship selection news, think next mohali placement, polytechnic college students selected, student internship punjab, jalandhar college news, campus placement punjab, education updates punjab