ਸਰਹੱਦ ਪਾਰ ਅੱਤਵਾਦ ਅਤੇ ਹਥਿਆਰ ਤਸਕਰੀ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਮੰਗ: ਭਾਰਤ ਦਾ ਕੜਾ ਬਿਆਨ

ਨਵੀਂ ਦਿੱਲੀ: (ਮਨੀਸ਼ ਰੇਹਾਨ) ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਵਿੱਚ ਅੱਤਵਾਦ ਵਿਰੁੱਧ ਆਪਣੀ ਕੜੀ ਪੌਲਿਸੀ ਦੁਹਰਾਈ ਹੈ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਸਰਹੱਦ ਪਾਰ ਅੱਤਵਾਦ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਸ਼ਵ ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ ਹੈ।

ਭਾਰਤ ਦੇ ਸਥਾਈ ਰਾਜਦੂਤ ਪਾਰਵਤਾਨੇਨੀ ਹਰੀਸ਼ ਨੇ, ਪਾਕਿਸਤਾਨ ਦਾ ਨਾਮ ਲਏ ਬਿਨਾਂ, ਕਿਹਾ ਕਿ ਭਾਰਤ ਕਈ ਦਹਾਕਿਆਂ ਤੋਂ ਸਰਹੱਦ ਪਾਰ ਤੋਂ ਆ ਰਹੇ ਅੱਤਵਾਦ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ, “ਹੁਣ ਡਰੋਨ ਰਾਹੀਂ ਗੈਰ-ਕਾਨੂੰਨੀ ਹਥਿਆਰ ਭੇਜੇ ਜਾ ਰਹੇ ਹਨ, ਜੋ ਅੱਤਵਾਦ ਨੂੰ ਹੋਰ ਵਧਾ ਰਹੇ ਹਨ।”

ਹਰੀਸ਼ ਨੇ ਕਿਹਾ ਕਿ ਸੁਰੱਖਿਆ ਪਰਿਸ਼ਦ ਨੂੰ ਉਹਨਾਂ ਦੇਸ਼ਾਂ ਅਤੇ ਤੱਤਾਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਉਣੀ ਚਾਹੀਦੀ ਹੈ ਜੋ ਅੱਤਵਾਦੀ ਸੰਗਠਨਾਂ ਨੂੰ ਹਥਿਆਰ, ਪੈਸਾ ਜਾਂ ਹੋਰ ਸਹਾਇਤਾ ਪ੍ਰਦਾਨ ਕਰਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਛੋਟੇ ਹਥਿਆਰਾਂ ਦੀ ਤਸਕਰੀ ਨੂੰ ਰੋਕਣਾ ਅਤੇ ਸਰਹੱਦੀ ਸਹਿਯੋਗ ਮਜ਼ਬੂਤ ਕਰਨਾ ਵਿਸ਼ਵ ਸ਼ਾਂਤੀ ਲਈ ਜ਼ਰੂਰੀ ਹੈ।

ਭਾਰਤ ਨੇ ਸਪੱਸ਼ਟ ਕੀਤਾ ਕਿ UNSC ਦੀ ਹਥਿਆਰ ਪਾਬੰਦੀ ਨੂੰ ਨਿਰਪੱਖ ਅਤੇ ਕੜਾਈ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਛੋਟੇ ਹਥਿਆਰਾਂ ਦੀ ਗੈਰਕਾਨੂੰਨੀ ਸਪਲਾਈ ਅੱਤਵਾਦ ਨੂੰ ਜ਼ਿੰਦਾ ਰੱਖਦੀ ਹੈ।

ਹਰੀਸ਼ ਨੇ ਕਿਹਾ ਕਿ ਭਾਰਤ “ਅੱਤਵਾਦੀ ਸਮੂਹਾਂ ਤੱਕ ਹਥਿਆਰਾਂ ਦੀ ਪਹੁੰਚ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ” ਹੈ ਅਤੇ ਇਸ ਵਿਸ਼ਵਵਿਆਪੀ ਲੜਾਈ ਵਿੱਚ ਆਪਣਾ ਯੋਗਦਾਨ ਜਾਰੀ ਰੱਖੇਗਾ।

Keywords:

India UNSC statement, Parvathaneni Harish, cross-border terrorism, Pakistan terrorism, illegal arms smuggling, drone weapons India, UN Security Council meeting, India against terrorism, zero tolerance policy, global peace UNSC